31 ਦਸੰਬਰ 1600, ਕਾਗਜ਼ਾਂ ਤੇ ਆਖ਼ਰੀ ਮੋਹਰ ਲੱਗੀ ਅਤੇ ਕੰਪਨੀ ਤਿਆਰ ਸੀ, ਕੰਪਨੀ ਦਾ ਨਾਮ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਬੰਦੇ ਇਕੱਠੇ ਕਰੇ, Plan ਬਣਾਇਆ, ਟੀਮ ਤਿਆਰ ਕੀਤੀ ਅਤੇ ਮੂਹਰੇ ਲਾਇਆ Sir William Hawkins ਨੂੰ ।1608 ਉਹ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋਇਆ, ਵਪਾਰ ਦੀ ਇਜਾਜ਼ਤ ਮੰਗੀ ਜਹਾਂਗੀਰ ਨੇ ਕੋਰਾ ਜਵਾਬ ਦੇ ਦਿੱਤਾ।

Cont.
1615 ਵਿੱਚ Sir Thomas Rao ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋਇਆ, ਇਸ ਵਾਰ ਉਨ੍ਹਾਂ ਨੇ ਜਹਾਂਗੀਰ ਦੇ ਦਰਬਾਰੀ ਪਹਿਲਾਂ ਹੀ ਗੱਠ ਲਏ ਸੀ।ਲਾਲਚੀ ਦਰਬਾਰੀਆਂ ਨੇ ਜਹਾਂਗੀਰ ਦੇ ਕੰਨ ਭਰੇ, ਇਹ ਮਾਲ ਬਣਾਉਣਗੇ ਅਤੇ ਵੇਚਣਗੇ, ਆਪਾਂ ਨੂੰ ਫ਼ਰੀ ਦਾ ਟੈਕਸ, ਵਿਹਲੇ ਬੈਠ ਕੇ ਖਾਵਾਂਗੇ,ਬੁੱਲ੍ਹੇ ਵੱਢਾਂਗੇ !!!

Cont.
ਜਹਾਂਗੀਰ ਮੰਨ ਗਿਆ ਤੇ ਇਸ ਵੱਡੇ ਕਾਰਪੋਰੇਟ ਨੂੰ ਵਪਾਰ ਕਰਨ ਦੀ ਇਜਾਜ਼ਤ ਦੇ ਦਿੱਤੀ।
ਪੂਰੇ ਸਵਾ ਦੋ ਸੌ ਸਾਲ ਬਾਅਦ ਇਸ ਕਾਰਪੋਰੇਟ ਘਰਾਣੇ ਨੂੰ ਇਜਾਜ਼ਤ ਦੇਣ ਵਾਲੇ ਜਹਾਂਗੀਰ ਦੀ ਪੀੜ੍ਹੀ ਚੋਂ ਬਹਾਦਰ ਸ਼ਾਹ ਜਫਰ ਇਸ ਕਾਰਪੋਰੇਟ ਘਰਾਣੇ ਤੋਂ ਪੈਨਸ਼ਨ ਲਈ ਹਾੜ੍ਹੇ ਕੱਢ ਰਹਾ ਸੀ!!!

Cont.
ਅੰਗਰੇਜ਼ਾਂ ਨੇ ਬਾਦਸ਼ਾਹ ਨੂੰ ਰੰਗੂਨ ਦੀ ਜੇਲ੍ਹ ਵਿੱਚ ਤਰਸਾ ਤਰਸਾ ਕੇ ਤੇ ਤੜਫਾ ਤੜਫਾ ਕੇ ਮਾਰਿਆ। “ਦਰਬਾਰੀ” ਜਹਾਂਗੀਰ ਵੇਲੇ ਵੀ ਨਜ਼ਾਰੇ ‘ਚ ਸੀ, ਅੰਗਰੇਜ਼ਾਂ ਵੇਲੇ ਵੀ (ਗੱਦਾਰ ਬਣਕੇ) ਨਜ਼ਾਰੇ ‘ਚ ਰਹੇ, ਮੰਤਰੀ ਬਣਕੇ ਹੁਣ ਵੀ ਨਜ਼ਾਰੇ ‘ਚ ਨੇ!!!

Cont.
ਕਿਰਸਾਨੋ,
ਤੁਸੀਂ ਮਾਲਕ ਹੋਂ ਆਪਣੀ ਸਲਤਨਤ ਦੇ, ਜਹਾਂਗੀਰ ਆਲ਼ੀ ਗਲਤੀ ਨਾ ਕਰਿਓ।
ਸਰਕਾਰੀ ਮੰਤਰੀ ਥੋਡੇ ਕੰਨ ਭਰ ਰਹੇ ਨੇ, ਡਟੇ ਰਹੋ।
ਸਮਾਂ ਕੋਰਾ ਕਾਗ਼ਜ਼ ਲਈ, ਸਾਹਮਣੇ ਖੜ੍ਹਾ ਹੈ, ਅਸੀਂ ਫੇਰ ਇਤਿਹਾਸ ਲਿਖਾਂਗੇ,
ਚੜ੍ਹਦੀ ਕਲ਼ਾ !!

~ copy
You can follow @Lakshiv17.
Tip: mention @twtextapp on a Twitter thread with the keyword “unroll” to get a link to it.

Latest Threads Unrolled:

By continuing to use the site, you are consenting to the use of cookies as explained in our Cookie Policy to improve your experience.